ਮੁਕਤਸਰ: ਬਲਾਤਕਾਰੀਆਂ ਨੂੰ ਹੋਣੀ ਚਾਹੀਦੀ ਹੈ ਫਾਂਸੀ ਦੀ ਸਜਾ- ਰੰਜੂ ਸਿੰਗਲਾ, ਪ੍ਰਧਾਨ ਆਈਐਮਏ
ਇੰਡੀਅਨ ਮੈਡੀਕਲ ਐਸੋਸੀਏਸਨ ਵੱਲੋਂ ਕੋਲਕਾਤਾ ਵਿਖੇ ਮਹਿਲਾ ਡਾਕਟਰ ਨਾਲ ਦੁਰਾਚਾਰ ਦੇ ਰੋਸ ਵਜੋਂ ਸ਼ਨੀਵਾਰ ਨੂੰ ਓਪੀਡੀ ਬੰਦ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ। ਬਠਿੰਡਾ ਰੋਡ ਸਥਿਤ ਆਸ਼ੀਰਵਾਦ ਹਸਪਤਾਲ ਵਿਖੇ ਦੁਪਿਹਰ 12 ਵਜੇ ਆਈਐਮਏ ਦੇ ਸੱਦੇ ਤੇ ਸਮੂਹ ਡਾਕਟਰ ਇਕੱਤਰ ਹੋਏ ਤੇ ਰੋਸ ਜਾਹਰ ਕਰਦਿਆਂ ਸਰਕਾਰ ਤੋਂ ਇਸ ਮਾਮਲੇ ਚ ਇੰਸਾਫ ਦੀ ਮੰਗ ਕੀਤੀ। ਆਈਐਮਏ ਦੇ ਪ੍ਰਧਾਨ ਡਾ. ਰੰਜੂ ਸਿੰਗਲਾ ਨੇ ਕਿਹਾ ਲੜਕੀਆਂ ਸਮਾਜ ਚ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀਆਂ।