ਮੁਕਤਸਰ: ਰੇਲਵੇ ਰੋਡ ਤੇ ਆਈਐਮਏ ਵੱਲੋਂ ਕਲਕੱਤਾ ਦੁਸ਼ਕਰਮ ਹੱਤਿਆ ਦੇ ਮਾਮਲੇ ਦੇ ਵਿਰੋਧ ਵਿੱਚ ਕੀਤਾ ਗਿਆ ਕੈਂਡਲ ਮਾਰਚ, ਇਨਸਾਫ ਦੀ ਮੰਗ
ਸ਼੍ਰੀ ਮੁਕਤਸਰ ਸਾਹਿਬ ਵਿਖੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਪ੍ਰਧਾਨ ਡਾਕਟਰ ਰੰਜੂ ਸਿੰਗਲਾ ਦੀ ਅਗਵਾਈ ਹੇਠ ਰੇਲਵੇ ਰੋਡ ਤੇ ਕੈਂਡਲ ਮਾਰਚ ਕੀਤਾ ਗਿਆ। ਇਹ ਕੈਂਡਲ ਮਾਰਚ ਕਲਕੱਤਾ ਵਿਖੇ ਡਾਕਟਰ ਦੇ ਨਾਲ ਦੁਸ਼ਕਰਮ ਕਰਨ ਤੋਂ ਬਾਅਦ ਉਸਦੀ ਹੱਤਿਆ ਕਰਨ ਦੇ ਵਿਰੋਧ ਵਿੱਚ ਕੀਤਾ ਗਿਆ । ਕੈਂਡਲ ਮਾਰਚ ਰਾਹੀਂ ਪੀੜਤਾਂ ਨੂੰ ਇਨਸਾਫ ਦਵਾਏ ਜਾਣ ਦੀ ਮੰਗ ਕੀਤੀ ਗਈ।