ਮੁਕਤਸਰ: ਰਾਜੇਸ਼ ਤ੍ਰਿਪਾਠੀ ਆਈ.ਏ.ਐਸ. ਨੇ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵਜੋਂ ਸੰਭਾਲਿਆ ਆਪਣਾ ਅਹੁਦਾ
2016 ਬੈਚ ਦੇ ਆਈ. ਏ. ਐਸ. ਸ੍ਰੀ ਰਾਜੇਸ਼ ਤ੍ਰਿਪਾਠੀ ਨੇ ਅੱਜ ਬਤੌਰ ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ ਵਜੋਂ ਆਪਣਾ ਆਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾ ਸ੍ਰੀ ਤ੍ਰਿਪਾਠੀ ਵਧੀਕ ਸਕੱਤਰ, ਮਾਲ ਅਤੇ ਮੁੜ ਵਸੇਬਾ ਅਤੇ ਵਾਧੂ ਚਾਰਜ ਡਾਇਰੈਕਟਰ, ਲੈਂਡ ਰਿਕਾਰਡ, ਸੈਟਲਮੈਂਟ, ਏਕੀਕਰਨ ਅਤੇ ਭੂਮੀ ਗ੍ਰਹਿਣ, ਜਲੰਧਰ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਮੁਕਤਸਰ ਸਾਹਿਬ ਅਤੇ ਅਹਿਮ ਆਹੁਦਿਆਂ ਤੇ ਰਹਿ ਕੇ ਆਪਣੀਆ ਸੇਵਾਵਾਂ ਦਿੱਤੀਆ।