ਤਰਨਤਾਰਨ: 'ਨਿੱਕੇ ਕਦਮ' ਫੇਜ਼-2: 320 ਆਂਗਣਵਾੜੀ ਵਰਕਰਾਂ ਦੀ ਤਰਨਤਾਰਨ ਵਿੱਚ ਟ੍ਰੇਨਿੰਗ ਮੁਕੰਮਲ
ਤਰਨਤਾਰਨ ਅਤੇ ਭਿੱਖੀਵਿੰਡ ਦੇ 12 ਸਰਕਲਾਂ ਵਿੱਚ 1 ਤੋਂ 7 ਸਤੰਬਰ ਤੱਕ 'ਨਿੱਕੇ ਕਦਮ' ਪ੍ਰੋਜੈਕਟ ਦੇ ਤਹਿਤ 320 ਆਂਗਣਵਾੜੀ ਵਰਕਰਾਂ ਨੂੰ ਬੱਚਿਆਂ ਦੇ ਸ਼ੁਰੂਆਤੀ ਵਿਕਾਸ, ਪੋਸ਼ਣ ਅਤੇ ਸਿਹਤ ਸਬੰਧੀ ਟ੍ਰੇਨਿੰਗ ਦਿੱਤੀ ਗਈ। ਵਿਭਾਗ ਇਸ ਪ੍ਰੋਜੈਕਟ ਰਾਹੀਂ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਯਤਨ ਕਰ ਰਿਹਾ ਹੈ।