ਪਠਾਨਕੋਟ: ਕਥਲੋਰ ਵਾਈਲਡ ਲਾਈਫ ਸੈਂਚੁਰੀ 'ਚ ਅੱਗ ਲੱਗਣ ਤੋਂ ਬਾਅਦ ਕੈਬਨਿਟ ਮੰਤਰੀ ਨੇ ਸੈਂਚੁਰੀ ਦਾ ਕੀਤਾ ਦੌਰਾ
ਇਸ ਸਬੰਧੀ ਕੈਬਿਨਟ ਮੰਤਰੀ ਨੇ ਦੱਸਿਆ ਹੈ ਕਿ ਅੱਗ ਲੱਗਣ ਦੀ ਵਜਹਾ ਨਾਲ ਕਾਫੀ ਸਾਰੇ ਜੰਗਲੀ ਜੀਵਨ ਨੂੰ ਨੁਕਸਾਨ ਹੋਇਆ ਹੈ ਅਤੇ ਜੰਗਲੀ ਜੀਵ ਸੜ ਕੇ ਸੁਆਹ ਹੋਏ ਹਨ ਉਹਨਾਂ ਕਿਹਾ ਹੈ ਕਿ ਭਵਿੱਖ ਵਿੱਚ ਇਹੋ ਜੀ ਘਟਨਾ ਨਾਲ ਨਜਿੱਠਣ ਦੇ ਲਈ ਇੱਕ ਕਮੇਟੀ ਦਾ ਗਠਨ ਕੀਤਾ ਹੈ। ਅਤੇ ਸੈਂਚੁਰੀ ਚ ਪਾਣੀ ਦੇ ਬੋਰ ਅਤੇ ਇੱਕ ਫਾਇਰ ਬ੍ਰਿਗੇਡ ਵੀ ਦਿੱਤੀ ਜਾਵੇਗੀ ਤਾਂ ਜੋ ਭਵਿੱਖ ਵਿੱਚ ਇਹੋ ਜਿਹਾ ਕੋਈ ਨੁਕਸਾਨ ਨਾ ਹੋਵੇ।