ਪਠਾਨਕੋਟ: ਥਾਣਾ ਸਦਰ ਦੀ ਪੁਲਿਸ ਨੇ 40 ਗ੍ਰਾਮ ਹੀਰੋਇਨ ਦੇ ਨਾਲ ਦੋ ਨੂੰ ਕੀਤਾ ਗਿਰਫਤਾਰ
ਥਾਣਾ ਸਦਰ ਦੀ ਪੁਲਿਸ ਨੇ 40 ਗ੍ਰਾਮ ਹੀਰੋਇਨ ਦੇ ਨਾਲ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਕੋਟਲੀ ਨਹਿਰ ਦੇ ਕੋਲ ਨਾਕੇ ਦੇ ਦੌਰਾਨ ਦੋ ਨੌਜਵਾਨਾਂ ਨੂੰ 40 ਗ੍ਰਾਮ ਹੀ ਦੇ ਨਾਲ ਗ੍ਰਫਤਾਰ ਕੀਤਾ ਹੈ ਜਿਨਾਂ ਤੇ ਉੱਪਰ ਥਾਣਾ ਸਦਰ ਵਿੱਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।