ਸੰਗਰੂਰ: ਕਿਸ਼ਨਪੁਰਾ ਰੋਡ ਵਿਖੇ ਦੁਕਾਨ ਵਿੱਚੋ ਚੋਰਾਂ ਨੇ 1,10,000 ਦੀ ਨਗਦੀ ਤੇ ਸਮਾਨ ਕੀਤਾ ਚੋਰੀ, 2 ਵਿਅਕਤੀਆਂ ਖਿਲਾਫ਼ ਮਾਮਲਾ ਦਰਜ
ਕਿਸ਼ਨਪੁਰਾ ਰੋਡ ਵਿਖੇ ਦੁਕਾਨ ਵਿੱਚੋ 1,10,000 ਰੁਪਏ ਤੇ ਸਮਾਨ ਚੋਰੀ ਕਰਨ ਦੇ ਮਾਮਲੇ ਵਿੱਚ ਥਾਣਾ ਸਿਟੀ ਪੁਲਿਸ ਨੇ 2 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਮੁੱਦਈ ਨੇ ਦੱਸਿਆ ਕਿ ਉਸ ਦੀ ਕਿਸ਼ਨਪੁਰਾ ਰੋਡ 'ਤੇ ਮਠਿਆਈ ਦੀ ਦੁਕਾਨ ਹੈ। ਜਿਸਨੂੰ ਉਹ ਬੰਦ ਕਰਕੇ ਚਲਾ ਗਿਆ ਅਤੇ ਜਦੋਂ ਵਾਪਿਸ ਆਇਆ ਤਾਂ ਉਸਦੀ ਦੁਕਾਨ 'ਚ ਚੋਰੀ ਹੋ ਗਈ ਸੀ।