ਸੰਗਰੂਰ: ਕ੍ਰਿਸ਼ਨਪੁਰਾ ਰੋਡ ਤੇ ਸੈਣੀ ਸਵੀਟਸ ਵਿਚ ਦੇਰ ਰਾਤ ਇੱਕ ਵਿਅਕਤੀ ਵੱਲੋਂ ਚੋਰੀ ਕੀਤੀ ਗਈ
ਕ੍ਰਿਸ਼ਨਪੁਰਾ ਰੋਡ ਤੇ ਦੇਰ ਰਾਤ ਇੱਕ ਵਿਅਕਤੀ ਵੱਲੋਂ ਸੈਣੀ ਸਵੀਟਸ ਦੀ ਦੁਕਾਨ ਤੇ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਇੱਕ ਵਿਅਕਤੀ ਦੇਰ ਰਾਤ ਦੁਕਾਨ ਦੇ ਅੰਦਰ ਦਾਖਲ ਹੋ ਕੇ ਇਕ ਲੱਖ ਰੁਪਏ ਤੋਂ ਉੱਤੇ ਦੀ ਨਗਦੀ ਲੈ ਕੇ ਫਰਾਰ ਹੋ ਗਿਆ। ਪੀੜਤ ਦੁਕਾਨਦਾਰ ਨੇ ਕਿਹਾ ਕਿ ਜਿੱਥੇ ਗੱਲੇ ਤੋੜੇ ਗਏ ਉਥੇ ਹੀ ਚੋਰ ਸੀਸੀਟੀਵੀ ਕੈਮਰੇ ਦਾ ਲੱਗਿਆ ਡੀ ਵੀ ਆਰ ਵੀ ਲੈ ਗਿਆ।