ਸੰਗਰੂਰ: ਸੰਗਰੂਰ ਹਰੀਪੁਰਾ ਰੋਡ ਸੰਗਰੂਰ ਵਿਖੇ ਸਰਕਾਰੀ ਵਿਭਾਗ ਵੱਲੋਂ ਕਿਸਾਨ ਦੀ ਜਮੀਨ ਉੱਤੇ ਕਬਜ਼ਾ ,ਕਿਸਾਨ ਜਥੇਬੰਦੀਆਂ ਨੇ ਧਰਨਾ ਲਗਾਇਆ
ਸੰਗਰੂਰ ਹਰੀਪੁਰਾ ਰੋਡ ਸੰਗਰੂਰ ਵਿਖੇ ਕਿਸਾਨ ਜਥੇਬੰਦੀਆਂ ਵੱਲੋਂ ਭੂਮੀ ਅਤੇ ਜਲ ਸੰਭਾਲ ਵਿਭਾਗ ਦੇ ਦਫਤਰ ਦੇ ਬਾਹਰ ਧਰਨਾ ਲਗਾਇਆ ਗਿਆ, ਇਹ ਧਰਨਾ ਕਿਸਾਨ ਮਨਜੀਤ ਸਿੰਘ ਸਰੋਂ ਦਾ ਸਾਥ ਦੇਣ ਦੇ ਲਈ ਲਗਾਇਆ ਗਿਆ, ਪੱਤਰਕਾਰਾਂ ਨੂੰ ਜਾਣਕਾਰੀ ਸਾਂਝੀ ਕਰਦੇ ਹੋਏ ਕਿਸਾਨ ਮਨਜੀਤ ਸਿੰਘ ਨੇ ਕਿਹਾ ਕਿ ਪਿਛਲੇ 42 ਦਿਨਾਂ ਤੋਂ ਆਪਣੀ ਜਮੀਨ ਤੋਂ ਕਬਜ਼ਾ ਹਟਾਉਣ ਦੇ ਲਈ ਕਿਸਾਨ ਜਥੇਬੰਦੀਆਂ ਨਾਲ ਇਸ ਜਗ੍ਹਾ ਉੱਤੇ ਬੈਠੇ ਹਾਂ |