ਤਰਨਤਾਰਨ: ਤਰਨ ਤਾਰਨ: 19 ਤੋਂ 21 ਨਵੰਬਰ ਤੱਕ ਲੱਗੇਗਾ ਪੈਨਸ਼ਨਰ ਸੇਵਾ ਮੇਲਾ, ਜਾਣੋ ਜ਼ਰੂਰੀ ਜਾਣਕਾਰੀ
ਤਰਨ ਤਾਰਨ, ਖਡੂਰ ਸਾਹਿਬ ਅਤੇ ਪੱਟੀ ਦੇ ਖ਼ਜ਼ਾਨਾ ਦਫ਼ਤਰਾਂ ਵਿੱਚ 19 ਤੋਂ 21 ਨਵੰਬਰ ਤੱਕ ਪੈਨਸ਼ਨਰ ਸੇਵਾ ਮੇਲੇ ਲੱਗਣਗੇ। ਪੈਨਸ਼ਨਰਾਂ ਲਈ ਈ-ਕੇ.ਵਾਈ.ਸੀ ਅਤੇ ਡਿਜੀਟਲ ਲਾਈਫ ਸਰਟੀਫਿਕੇਟ ਅਪਲੋਡ ਕਰਨਾ ਲਾਜ਼ਮੀ ਹੈ, ਅਜਿਹਾ ਨਾ ਕਰਨ 'ਤੇ ਪੈਨਸ਼ਨ ਵਿੱਚ ਦਿੱਕਤ ਆ ਸਕਦੀ ਹੈ। ਨਾਲ ਪੀ.ਪੀ.ਓ, ਆਧਾਰ ਕਾਰਡ ਅਤੇ ਮੋਬਾਈਲ ਫੋਨ ਜ਼ਰੂਰ ਲਿਆਓ।