ਅੰਮ੍ਰਿਤਸਰ ਦੇ ਅਜਨਾਲਾ ਰੋਡ ਬਾਈਪਾਸ ‘ਤੇ ਸ਼ੁੱਕਰਵਾਰ ਰਾਤ ਇੱਕ ਭਿਆਨਕ ਹਾਦਸਾ ਹੋਇਆ। 18 ਟਾਇਰਾਂ ਵਾਲਾ ਟਰਾਲਾ, ਜਿਸ ‘ਤੇ ਲੋਹੇ ਦੇ ਗਾਰਡਰ ਲੱਦੇ ਸਨ, ਅਚਾਨਕ ਪਿੱਛੇ ਮੁੜਿਆ ਤੇ ਪਿੱਛੋਂ ਆ ਰਹੇ ਬਾਈਕ ਸਵਾਰ ਇਸ ਦੀ ਚਪੇਟ ‘ਚ ਆ ਗਏ। ਹਾਦਸੇ ਵਿੱਚ ਤਿੰਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਟਰਾਲੇ ਦੇ ਡਰਾਈਵਰ ਨੂੰ ਕਾਬੂ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।