ਬਠਿੰਡਾ: ਤੇਜ਼ ਰਫ਼ਤਾਰ ਕਾਰ ਝੁੱਗੀਆਂ ਵਿੱਚ ਵੜੀ, ਪਿਓ-ਧੀ ਜ਼ਖ਼ਮੀ
ਬਠਿੰਡਾ ਦੇ ਗੋਨਿਆਣਾ ਰੋਡ 'ਤੇ ਐਤਵਾਰ ਤੜਕੇ ਇੱਕ ਬੇਕਾਬੂ ਸਵਿਫ਼ਟ ਕਾਰ ਝੁੱਗੀਆਂ ਵਿੱਚ ਜਾ ਵੜੀ। ਹਾਦਸੇ ਵਿੱਚ ਇੱਕ ਵਿਅਕਤੀ ਅਤੇ ਉਸਦੀ 16 ਸਾਲਾ ਧੀ ਦੀਆਂ ਲੱਤਾਂ ਟੁੱਟ ਗਈਆਂ। ਕਾਰ ਨੇ ਦੋ ਮੋਟਰਸਾਈਕਲਾਂ ਅਤੇ ਕਈ ਝੁੱਗੀਆਂ ਨੂੰ ਵੀ ਨੁਕਸਾਨ ਪਹੁੰਚਾਇਆ ਹੈ।