ਮੋਗਾ: ਕੋਟਕਪੂਰਾ ਬਾਈਪਾਸ ਕੋਲ ਇੱਕ ਖੱਡ ਵਿੱਚ ਡਿੱਗੀ ਕਾਰ, ਜਾਨੀ ਨੁਕਸਾਨ ਤੋਂ ਰਿਹਾ ਬਚਾਅ
Moga, Moga | Apr 10, 2024 ਕੋਟਕਪੂਰਾ ਬਾਈਪਾਸ ਨੇੜੇ ਪ੍ਰੇਮ ਦੀ ਚੱਕੀ ਕੋਲ ਇੱਕ ਖੱਡ ਵਿੱਚ ਕਾਰ ਡਿੱਗ ਗਈ, ਹਾਲਾਂਕਿ ਇਸ ਹਾਦਸੇ 'ਚ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਜਦਕਿ ਕਾਰ ਦਾ ਕਾਫੀ ਨੁਕਸਾਨ ਹੋਇਆ ਹੈ। ਉੱਥੇ ਹੀ ਮੌਜੂਦ ਲੋਕਾਂ ਨੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਇਸ ਟੋਏ ਨੂੰ ਜਲਦ ਤੋਂ ਜਲਦ ਭਰਿਆ ਜਾਵੇ ਤਾਂ ਜੋ ਹਾਦਸਾ ਹੋਣ ਤੋਂ ਟੱਲ ਸਕੇ।