ਸਾਰੇ ਆਸ਼ਰਮਾਂ ਵਿੱਚ 6,7 ਅਤੇ 8 ਸਤੰਬਰ ਨੂੰ ਸੰਤ ਗਰੀਬਦਾਸ ਜੀ ਮਹਾਰਾਜ ਜੀ ਦੀ ਅੰਮ੍ਰਿਤਬਾਣੀ ਦੇ ਅਖੰਡ ਪਾਠ ਆਯੋਜਿਤ ਹੋਣਗੇ
ਕੋਈ ਵੀ ਸਧਾਰਣ ਸਮਾਗਮ ਕਿਸੇ ਇੱਕ ਜਗ੍ਹਾ ਆਯੋਜਿਤ ਕਰਨਾ ਹੀ ਬਹੁਤ ਚੁਣੌਤੀ ਭਰਿਆ ਕਾਰਜ ਹੁੰਦਾ ਹੈ। ਪ੍ਰੰਤੂ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਜੀ ਵਲੋਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਆਪਣੇ ਅਧਿਆਤਮਿਕ ਮਾਰਗ ਦੀ ਵਿਸ਼ਾਲਤਾ ਦਾ ਪ੍ਰਮਾਣ ਦਿੰਦਿਆਂ ਵੱਖ ਵੱਖ ਰਾਜਾਂ ਵਿੱਚ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸੰਤ ਰਾਮਪਾਲ ਜੀ ਮਹਾਰਾਜ ਦੀ ਰਹਿਨੁਮਾਈ ਹੇਠ ਉਹਨਾਂ ਦੇ ਅਵਤਾਰ ਦਿਵਸ ਦੇ ਮੌਕੇ ਤੇ ਨੇਪਾਲ ਸਮੇਤ ਭਾਰਤ ਦੇ ਅੱਠ ਰਾਜਾਂ ਦੇ ਇਕੱਠੇ 14 ਸਤਲੋਕ ਆਸ਼ਰਮਾਂ ਵਿੱਚ ਇੱਕੋ ਸਮੇਂ ਤਿੰਨ ਰੋਜ਼ਾ ਵਿਸ਼ਾਲ ਮਹਾਂ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ। ਇਹਨਾਂ ਸਮਾਗਮਾਂ ਵਿੱਚ ਹਰੇਕ ਆਸ਼ਰਮ ਵਿੱਚ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਸ਼ਾਮਿਲ ਹੋ ਰਹੀਆਂ ਹਨ। ਪ੍ਰਬੰਧਕਾਂ ਵੱਲੋਂ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਵਾਰ ਦੇ ਅਵਤਾਰ ਦਿਵਸ ਦੇ ਮੌਕੇ ਤੇ ਰਿਕਾਰਡ ਤੋੜ ਇਕੱਠ ਹੋਣ ਜਾ ਰਿਹਾ ਹੈ। ਸ਼ਰਧਾਲੂਆਂ ਦੀ ਗਿਣਤੀ ਕਰੋੜਾਂ ਵਿੱਚ ਪਹੁੰਚਣ ਕਾਰਨ ਆਸ਼ਰਮਾਂ ਵਿੱਚ ਵੱਖ ਵੱਖ ਖੇਤਰਾਂ ਦੇ ਲੋਕਾਂ ਨੂੰ ਦਿੱਤੇ ਗਏ ਦਿਨ ਅਨੁਸਾਰ ਵਾਰੀ ਵਾਰੀ ਸਮਾਗਮ ਵਿੱਚ ਆਉਣ ਲਈ ਕਿਹਾ ਗਿਆ ਹੈ। ਨੇਪਾਲ ਵਿੱਚ ਸਤਲੋਕ ਆਸ਼ਰਮ ਧਨੁਸ਼ਾ਼ ਵਿਖੇ ਸਮਾਗਮ ਹੋਵੇਗਾ। ਜੇਕਰ ਗੱਲ ਭਾਰਤ ਦੀ ਕਰੀਏ ਤਾਂ। ਪੰਜਾਬ ਵਿੱਚ ਸਤਲੋਕ ਆਸ਼ਰਮ ਖਮਾਣੋਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅਤੇ ਸਤਲੋਕ ਆਸ਼ਰਮ ਧੂਰੀ ਜ਼ਿਲ੍ਹਾ ਸੰਗਰੂਰ ਵਿਖੇ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ। ਹਰਿਆਣਾ ਵਿੱਚ ਸੰਤ ਰਾਮਪਾਲ ਜੀ ਮਹਾਰਾਜ ਦੇ ਅਵਤਾਰ ਸਥਾਨ ਸਤਲੋਕ ਆਸ਼ਰਮ ਸ੍ਰੀ ਧਨਾਣਾ ਧਾਮ ਜ਼ਿਲ੍ਹਾ ਸੋਨੀਪਤ ਸਮੇਤ , ਸਤਲੋਕ ਆਸ਼ਰਮ ਕੁਰੂਕਸ਼ੇਤਰ ਅਤੇ ਸਤਲੋਕ ਆਸ਼ਰਮ ਭਿਵਾਨੀ ਵਿਖੇ ਸਮਾਗਮਾਂ ਦਾ ਆਯੋਜਨ ਕੀਤਾ ਜਾਵੇਗਾ। ਰਾਜਸਥਾਨ ਦੇ ਸੋਜਤ ਸ਼ਹਿਰ ਨੇੜੇ ਸਥਿਤ ਸਤਲੋਕ ਆਸ਼ਰਮ ਸੋਜਤ ਵਿਚ ਸਮਾਗਮ ਹੋਵੇਗਾ। ਮੱਧ ਪ੍ਰਦੇਸ਼ ਵਿੱਚ ਸਤਲੋਕ ਆਸ਼ਰਮ ਇੰਦੌਰ ਅਤੇ ਸਤਲੋਕ ਆਸ਼ਰਮ ਬੈਤੂਲ ਵਿਚ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਸੰਤ ਰਾਮਪਾਲ ਜੀ ਦੇ ਅਵਤਾਰ ਦਿਵਸ ਸਮਾਗਮ ਵਿੱਚ ਸ਼ਾਮਲ ਹੋਣਗੀਆਂ। ਦੱਖਣੀ ਭਾਰਤ ਦੇ ਲੋਕਾਂ ਲਈ ਸਤਲੋਕ ਆਸ਼ਰਮ ਧਵਲਪੁਰੀ ਮਹਾਂਰਾਸ਼ਟਰ ਵਿਖੇ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ। ਸਾਰੇ ਹੀ ਸਤਲੋਕ ਆਸ਼ਰਮਾਂ ਵਿੱਚ ਮਿਤੀ 06 ਸਤੰਬਰ ਨੂੰ ਸੰਤ ਗਰੀਬ ਦਾਸ ਜੀ ਮਹਾਰਾਜ ਪਿੰਡ ਛੁਡਾਣੀ ਹਰਿਆਣਾ ਵਾਲਿਆਂ ਦੀ ਅੰਮ੍ਰਿਤਮਈ ਬਾਣੀ ਦੇ ਅਖੰਡ ਪਾਠ ਪ੍ਰਕਾਸ਼ ਕੀਤੇ ਜਾਣਗੇ। ਸਮਾਗਮ ਦੇ ਦੂਸਰੇ ਦਿਨ 07 ਸਤੰਬਰ ਨੂੰ ਦੇਸ਼ ਭਰ ਵਿੱਚ ਦਹੇਜ ਫਜੂਲ ਖਰਚੀ ਅਤੇ ਅਡੰਬ ਰਹਿਤ ਵਿਆਹਾਂ ਦਾ ਆਯੋਜਨ ਕੀਤਾ ਜਾਵੇਗਾ ਇਹ ਵਿਆਹ ਸੰਤ ਗਰੀਬ ਦਾਸ ਜੀ ਮਹਾਰਾਜ ਦੀ ਬਾਣੀ ਅਸੁਰ ਨਿਕੰਦਨ ਰਮੈਣੀ ਦੇ ਪਾਠ ਨਾਲ ਸਿਰਫ 17 ਮਿੰਟਾਂ ਵਿੱਚ ਮੁਕੰਮਲ ਹੋਣਗੇ। ਇਹਨਾਂ ਵਿੱਚ ਕੋਈ ਵੀ ਫਜੂਲ ਖਰਚੀ ਅਤੇ ਫਾਲਤੂ ਦੀਆਂ ਰਸਮਾਂ ਨਹੀਂ ਹੋਣਗੀਆਂ। 07 ਸਤੰਬਰ ਨੂੰ ਹੀ ਸਾਰੇ ਆਸ਼ਰਮਾਂ ਵਿੱਚ ਬਹੁਤ ਵੱਡੇ ਪੱਧਰ ਤੇ ਖੂਨ ਦਾਨ ਕੈਂਪਾਂ ਦਾ ਵੀ ਆਯੋਜਨ ਹੋ ਰਿਹਾ ਹੈ ।ਜਿੱਥੇ ਹਜ਼ਾਰਾਂ ਯੂਨਿਟ ਖੂਨ ਦਾਨ ਕੀਤਾ ਜਾਵੇਗਾ। ਇਸੇ ਦਿਨ ਦੇਹ ਦਾਨ, ਨੇਤਰ ਦਾਨ, ਅੰਗ ਦਾਨ ਅਤੇ ਦੰਦਾਂ ਦੇ ਚੈੱਕ ਅਪ ਕੈਂਪ ਵੀ ਆਯੋਜਿਤ ਕੀਤੇ ਜਾ ਰਹੇ ਹਨ। ਮਿਤੀ 08 ਸਤੰਬਰ ਨੂੰ ਸੰਤ ਰਾਮਪਾਲ ਜੀ ਦੇ ਅਵਤਾਰ ਦਿਵਸ ਵਾਲੇ ਦਿਨ ਸਾਰੇ ਆਸ਼ਰਮਾਂ ਵਿੱਚ ਸਵੇਰੇ 9:15 ਵਜੇ ਸੰਤ ਗਰੀਬ ਦਾਸ ਜੀ ਮਹਾਰਾਜ ਦੀ ਅੰਮ੍ਰਿਤਬਾਣੀ ਦੇ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ।