ਪਠਾਨਕੋਟ: ਦੀਵਾਲੀ ਦੀ ਰਾਤ ਭਿਆਨਕ ਅੱਗ ਨਾਲ 3 ਦੁਕਾਨਾਂ ਸੜ ਕੇ ਸੁਆਹ, ਪ੍ਰਸ਼ਾਸਨ 'ਤੇ ਲੱਗੇ ਸਵਾਲ
ਪਠਾਨਕੋਟ ਦੇ ਗੱਡੀ ਅਹਾਤਾ ਚੌਕ ਵਿੱਚ ਦੀਵਾਲੀ ਰਾਤ ਅੱਗ ਲੱਗਣ ਨਾਲ 3 ਦੁਕਾਨਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ। ਵਪਾਰੀਆਂ ਨੇ ਦਮਕਲ ਵਿਭਾਗ ਦੇ ਦੇਰੀ ਨਾਲ ਪਹੁੰਚਣ 'ਤੇ ਰੋਸ ਪ੍ਰਗਟਾਇਆ ਹੈ। ਸ੍ਰਿਜਲ ਗੁਪਤਾ ਨੇ ਪ੍ਰਸ਼ਾਸਨ ਤੋਂ ਪੀੜਤ ਦੁਕਾਨਦਾਰਾਂ ਲਈ ਮੁਆਵਜ਼ੇ ਅਤੇ ਫਾਇਰ ਸੇਫਟੀ ਦੇ ਪੁਖਤਾ ਪ੍ਰਬੰਧਾਂ ਦੀ ਮੰਗ ਕੀਤੀ ਹੈ।