ਬਲਾਚੌਰ: ਬਲਾਚੌਰ ਦੇ ਕੰਗਣਾ ਪੁੱਲ ਤੋਂ ਇੱਕ ਵਿਅਕਤੀ ਨੂੰ 10 ਗ੍ਰਾਮ ਹੈਰੋਇਨ ਸਮੇਤ ਸਿਟੀ ਥਾਣਾ ਬਲਾਚੌਰ ਪੁਲਿਸ ਨੇ ਕੀਤਾ ਕਾਬੂ, ਹੋਇਆ ਮੁਕਦਮਾ ਦਰਜ
ਸਿਟੀ ਥਾਣਾ ਬਲਾਚੌਰ ਦੇ ਏਐਸਆਈ ਨਿਰਮਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਸਾਥੀ ਕਰਮਚਾਰੀਆਂ ਦੇ ਨਾਲ ਕੰਗਣਾ ਬੇਟ ਪਿੰਡ ਵੱਲ ਨੂੰ ਜਾ ਰਹੇ ਸੀ ਜਦੋਂ ਕੰਗਣਾ ਪੁੱਲ ਤੇ ਪੁੱਜੇ ਤਾਂ ਇੱਕ ਮੋਨਾ ਨੌਜਵਾਨ ਸ਼ੱਕ ਦੇ ਬਿਨਾਂ ਤੇ ਕਾਬੂ ਕਰ ਉਸਦੇ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ। ਉਕਤ ਆਰੋਪੀ ਖਿਲਾਫ ਮੁਕਦਮਾ ਦਰਜ ਕਰ ਅਗਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ।