ਮਲੋਟ: ਹਾਈਪਰਟੈਂਸ਼ਨ ਜਾਗਰੂਕਤਾ ਮੁਹਿੰਮ ਤਹਿਤ ਸੀ. ਐਚ. ਸੀ ਆਲਮਵਾਲਾ ਦੇ ਹੈਲਥ ਸਟਾਫ ਵੱਲੋਂ ਕੱਢੀ ਗਈ ਰੈਲੀ
Malout, Muktsar | May 26, 2025 ਹਾਈਪਰਟੈਂਸ਼ਨ ਜਾਗਰੂਕਤਾ ਮਹੀਨਾ ਤਹਿਤ ਅੱਜ ਸੀ. ਐਚ. ਸੀ ਆਲਮਵਾਲਾ ਦੇ ਹੈਲਥ ਸਟਾਫ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਰੈਲੀ ਕੱਢੀ ਗਈ ਬਲਾਕ ਐਜੂਕੇਟਰ ਹਰਮਿੰਦਰ ਕੌਰ ਨੇ ਦੱਸਿਆ ਕਿ ਮਈ ਮਹੀਨੇ ਵਿੱਚ ਡਾ ਸਿੰਪਲ ਕੁਮਾਰ ਅਤੇ ਸਟਾਫ ਨਰਸ ਗੁਰਵੰਤ ਕੌਰ ਵੱਲੋ ਵਿਸ਼ੇਸ ਕੈੰਪ ਲਾ ਕੇ ਮਰੀਜਾਂ ਦਾ ਚੈਕਅਪ ਕੀਤਾ ਗਿਆ। ਡਾਕਟਰ ਅਰਪਣ ਸਿੰਘ ਅਤੇ ਡਾ ਇਕਬਾਲ ਸਿੰਘ ਵੱਲੋਂ ਲੋਕਾਂ ਨੂੰ ਦੱਸਿਆ ਗਿਆ ਕਿ ਆਪਣਾ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰੱਖਣਾ ਚਾਹੀਦਾ ਹੈ ।