ਮਲੋਟ: ਮਲੋਟ ਵਿਖੇ ਨੈਸ਼ਨਲ ਲੋਕ ਅਦਾਲਤ ਵਿੱਚ 1262 ਕੇਸਾਂ ਦਾ ਆਪਸੀ ਰਜਾਮੰਦੀ ਨਾਲ ਨਿਪਟਾਰਾ
Malout, Muktsar | May 24, 2025 ਮਲੋਟ ਕੋਰਟ ਵਿਚ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ। ਜਿਸ ਬਾਰੇ ਜਾਣਕਾਰੀ ਦਿੰਦਿਆਂ ਮਿਸ ਸੁਮੁਖੀ, ਵਧੀਕ ਸਿਵਲ ਜੱਜ ਸੀਨੀ. ਡਵੀ. ਮਲੋਟ ਨੇ ਦੱਸਿਆ ਕਿ ਮਲੋਟ ਦੀ ਕੋਰਟਾਂ ਵਿੱਚ 06 ਬੈਂਚ ਲਗਾਏ ਗਏ । ਜਿੰਨਾਂ ਵਿਚ ਕੁੱਲ 1381 ਕੇਸ ਰੱਖੇ ਗਏ ਜਿਨਾਂ ਵਿਚ ਕੁੱਲ 1262 ਕੇਸਾਂ ਦਾ ਮੋਕੇ ਤੇ ਨਿਪਟਾਰਾ ਕੀਤਾ ਗਿਆ।