ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ 'ਤੇ ਅੱਜ ਰਾਜਪੁਰਾ ਸ਼ਹਿਰ ਵਿੱਚ ਉਤਸ਼ਾਹ ਦਾ ਮਾਹੌਲ ਰਿਹਾ। ਵੱਖ-ਵੱਖ ਸਮਾਜਿਕ ਸੰਗਠਨਾਂ, ਸਕੂਲਾਂ ਅਤੇ ਸਵੈ-ਇੱਛੁਕ ਸੰਗਠਨਾਂ ਵੱਲੋਂ ਵੱਖ-ਵੱਖ ਥਾਵਾਂ 'ਤੇ ਯੋਗ ਕੈਂਪ ਲਗਾਏ ਗਏ। ਕੈਂਪਾਂ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ।ਸ਼ਹਿਰ ਦੇ ਪਾਰਕਾਂ, ਸਕੂਲ ਦੇ ਮੈਦਾਨਾਂ ਅਤੇ ਕਮਿਊਨਿਟੀ ਸੈਂਟਰਾਂ ਵਿੱਚ ਸਵੇਰੇ 6 ਵਜੇ ਯੋਗ ਅਭਿਆਸ ਸ਼ੁਰੂ ਹੋਇਆ। ਯੋਗਾ ਇੰਸਟ੍ਰਕਟਰਾਂ ਨੇ ਭਾਗੀਦਾਰਾਂ ਦੀ ਅਗਵਾਈ ਸੂਰਜ ਨਮਸਕਾਰ, ਪ੍ਰਾਣਾਯਾਮ, ਅਨੁਲੋਮ-ਵਿਲੋਮ ਅਤੇ ਧਿਆਨ ਵਿੱਚ ਕੀਤੀ।ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਆਪਣੇ ਅਧਿਆਪਕਾਂ ਨਾਲ ਕੈਂਪਾਂ ਵਿੱਚ ਪਹੁੰਚੇ। ਸਕੂਲ ਦੇ ਪ੍ਰਿੰਸੀਪਲਾਂ ਨੇ ਦੱਸਿਆ ਕਿ ਇਸ ਦਿਨ ਦਾ ਮੁੱਖ ਉਦੇਸ਼ ਯੋਗਾ ਨੂੰ ਬੱਚਿਆਂ ਦੀ ਰੋਜ਼ਾਨਾ ਰੁਟੀਨ ਦਾ ਹਿੱਸਾ ਬਣਾਉਣਾ ਸੀ। ਤੁਸੀਂ ਦੇਖ ਰਹੇ ਹੋ ਰਾਜਪੁਰਾ ਤੋਂ ਪੱਤਰਕਾਰ ਜਤਿੰਦਰ ਲੱਕੀ ਦੀ ਖਾਸ ਰਿਪੋਰਟ..#RS1news_TV #rajpura #brekingnews #punjab #yogalife