ਐਸਏਐਸ ਨਗਰ ਮੁਹਾਲੀ: ਮੋਹਾਲੀ ਫੇਜ਼ 5: ਕੂੜੇ ਦੇ ਢੇਰ ਨੂੰ ਲੱਗੀ ਭਿਆਨਕ ਅੱਗ, ਘਰਾਂ 'ਚ ਵੜਿਆ ਧੂੰਆਂ
ਮੋਹਾਲੀ ਦੇ ਫੇਜ਼-5 'ਚ ਪੀਟੀਐਲ ਚੌਂਕ ਨੇੜੇ ਕੂੜੇ ਨੂੰ ਅੱਗ ਲੱਗਣ ਕਾਰਨ ਹਫੜਾ-ਦਫੜੀ ਮੱਚ ਗਈ। ਧੂੰਆਂ ਘਰਾਂ ਤੱਕ ਪਹੁੰਚਣ ਨਾਲ ਲੋਕਾਂ ਨੂੰ ਸਾਹ ਲੈਣ 'ਚ ਦਿੱਕਤ ਆਈ। ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਸਥਾਨਕ ਲੋਕਾਂ ਨੇ ਨਗਰ ਨਿਗਮ ਦੀ ਲਾਪਰਵਾਹੀ ਦੇ ਦੋਸ਼ ਲਗਾਏ ਹਨ।