ਗਿੱਦੜਬਾਹਾ: ਡੇਰਾ ਬਾਬਾ ਗੰਗਾ ਰਾਮ ਦੇ ਲੰਗਰ ਹਾਲ ਵਿਖੇ ਫਟਿਆ ਗੈਸ ਸਿਲੰਡਰ, 7 ਸੇਵਾਦਾਰ ਗੰਭੀਰ ਰੂਪ ਵਿੱਚ ਹੋਏ ਜਖਮੀ
ਡੇਰਾ ਬਾਬਾ ਗੰਗਾ ਰਾਮ ਜੀ ਵਿਖੇ ਹਰ ਸਾਲ ਦੀ ਤਰ੍ਹਾਂ 23 ਮਈ ਨੂੰ ਬਾਬਾ ਗੰਗਾ ਰਾਮ ਜੀ ਦੀ ਬਰਸੀ ਮਨਾਈ ਜਾਂਦੀ ਹੈ ਤੇ ਡੇਰਾ ਵਿਖੇ ਸ਼ਰਧਾਲੂਆਂ ਲਈ ਲਗਾਤਰ ਲੰਗਰ ਚੱਲਦਾ ਰਹਿੰਦਾ ਹੈ। ਡੇਰੇ ਦੇ ਧੂਣੇ ਵਾਲੇ ਪਾਸੇ ਸਥਿਤ ਲੰਗਰ ਹਾਲ ਵਿਚ ਸਰਧਾਲੂਆਂ ਲਈ ਲੰਗਰ ਤਿਆਰ ਕੀਤਾ ਜਾ ਰਿਹਾ ਸੀ ਕਿ ਅਚਾਨਕ ਗੈਸ ਭੱਠੀਆ ਦੇ ਨਜ਼ਦੀਕ ਅੱਗ ਲੱਗ ਗਈ ਤੇ ਇਕ ਸਿਲੰਡਰ ਵਿਚ ਬਲਾਸਟ ਹੋ ਗਿਆ ਤੇ 7 ਸੇਵਾਦਾਰ ਬੁਰੀ ਤਰ੍ਹਾਂ ਝੁੱਲਸ ਗਏ,