ਪਟਿਆਲਾ: ਪੰਜਾਬ ਖੇਡ ਯੂਨੀਵਰਸਿਟੀ ਵੱਲੋਂ ਬਜ਼ੁਰਗਾਂ ਲਈ 10 ਰੋਜ਼ਾ ਸਿਹਤ ਕੈਂਪ ਸੰਪੰਨ
ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ, ਪਟਿਆਲਾ ਵੱਲੋਂ ਬਜ਼ੁਰਗਾਂ ਲਈ ਲਗਾਇਆ ਗਿਆ 10 ਰੋਜ਼ਾ ਤੰਦਰੁਸਤੀ ਕੈਂਪ ਸਫਲਤਾਪੂਰਵਕ ਸਮਾਪਤ ਹੋਇਆ। ਇਸ ਕੈਂਪ ਵਿੱਚ 110 ਬਜ਼ੁਰਗਾਂ ਨੇ ਭਾਗ ਲਿਆ, ਜਿਨ੍ਹਾਂ ਨੂੰ ਸਿਹਤ, ਡਾਇਟ ਅਤੇ ਮਾਨਸਿਕ ਤਣਾਅ ਦੂਰ ਕਰਨ ਲਈ ਜਾਗਰੂਕ ਕੀਤਾ ਗਿਆ।