ਮੋਗਾ: ਬਾਘਾਪੁਰਾਣਾ 'ਚ ਐਜੂਕੇਸ਼ਨ ਲੋਨ ਅਤੇ ਪੁਰਤਗਾਲ ਭੇਜਣ ਦੇ ਨਾਮ ਠੱਗੀ ਦੇ 2 ਮਾਮਲੇ ਦਰਜ
Moga, Moga | Aug 20, 2026 ਬਾਘਾਪੁਰਾਣਾ ਪੁਲਿਸ ਨੇ ਐਜੂਕੇਸ਼ਨ ਲੋਨ ਅਤੇ ਪੁਰਤਗਾਲ ਭੇਜਣ ਦੇ ਝਾਂਸੇ ਨਾਲ 23 ਲੱਖ ਤੋਂ ਵੱਧ ਦੀ ਠੱਗੀ ਦੇ ਦੋ ਮਾਮਲੇ ਦਰਜ ਕੀਤੇ। ਪਹਿਲੇ ਮਾਮਲੇ ਵਿੱਚ 70 ਹਜ਼ਾਰ ਅਤੇ ਦੂਜੇ ਵਿੱਚ 22 ਲੱਖ 44 ਹਜ਼ਾਰ 700 ਰੁਪਏ ਦੀ ਲੁੱਟ ਦੀ ਸ਼ਿਕਾਇਤ ਮਿਲੀ। ਪੁਲਿਸ ਨੇ ਕੇਸਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।