ਪਟਿਆਲਾ: ਆਸ਼ਾ ਵਰਕਰ ਅਤੇ ਆਸ਼ਾ ਫੈਸਿਲੀਟੇਟਰ ਦੀਆਂ ਜਾਇਜ ਤੇ ਮੰਨੀਆਂ ਮੰਗਾਂ ਦੀ ਪੂਰਤੀ ਨਾ ਹੋਣ ਤੇ ਜਿਲਾ ਪੱਧਰੀ ਰੋਸ ਧਰਨਾ ਦਿੱਤਾ
ਸਮੂਹ ਆਸ਼ਾ ਅਤੇ ਆਸ਼ਾ ਫੈਸਲਿਟੇਟਰ ਯੂਨੀਅਨ ਪੰਜਾਬ ਵੱਲੋਂ ਮਿਤੀ 25-01-2024 ਤੋਂ ਮਿਤੀ 31-01-2024 ਤੱਕ ਬਲਾਕ ਪੱਧਰ ਤੇ ਹੱਕੀ ਮੰਗਾਂ ਦਾ ਹਲ ਨਾ ਹੋਣ ਦੇ ਰੋਸ ਵੱਜੋਂ ਨਿਮਨ ਮੰਗਾਂ ਅਨੁਸਾਰ ਮੰਗ ਪੱਤਰ ਬਲਾਕ SMO 'S ਰਾਹੀਂ ਯੋਗ ਪ੍ਰਣਾਲੀ ਅਪਣਾਉਂਦੇ ਹੋਏ ਕੇਂਦਰ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੂੰ ਭੇਜੇ ਜਾਣਗੇ ਅਤੇ ਇਸੇ ਲੜੀ ਤਹਿਤ 16 ਫਰਵਰੀ ਤੋਂ ਸਾਰੇ ਜਿਲਾ ਹੈਡਕਵਾਟਰ ਤੇ ਜਿਲਾ ਪੱਧਰੀ ਰੋਸ ਧਰਨਾ ਕੀਤਾ ਜਾਵੇਗਾ