ਪਟਿਆਲਾ: ਹਰਬਖਸ਼ ਇਨਕਲੇਵ 'ਚ ਮਕਾਨ ਵੇਚਣ ਦਾ ਝਾਂਸਾ ਦੇ ਕੇ ਮਾਰੀ ਗਈ ਠੱਗੀ, ਪੁਲਿਸ ਨੇ ਕੀਤਾ ਮਾਮਲਾ ਦਰਜ
ਥਾਣਾ ਅਰਬਨ ਸਟੇਟ ਪੁਲਿਸ ਨੇ ਹਰਿੰਦਰ ਸਿੰਘ ਨਾਮਕ ਵਿਅਕਤੀ ਦੀ ਸ਼ਿਕਾਇਤ 'ਤੇ ਨਿਰਪਾਲ ਸਿੰਘ, ਨਰਿੰਦਰ ਸਿੰਘ ਪੁੱਤਰ ਮੇਹਰ ਸਿੰਘ, ਰਮਨਦੀਪ ਕੌਰ ਪਤਨੀ ਨਿਰਪਾਲ ਸਿੰਘ ਵਾਸੀ ਖਾਨਪੁਰ ਭੋਗਲਾ ਅਤੇ ਲੋਨ ਅਫਸਰ ਐਸਬੀਆਈ ਬਰਾਂਚ ਪੰਚਕੂਲਾਂ ਕਨਿਸ਼ਕ ਪਾਂਡੇ ਦੇ ਖਿਲਾਫ ਠੱਗੀ ਦਾ ਮਾਮਲਾ ਦਰਜ ਕੀਤਾ ਹੈ। ਪੀੜਤ ਨੇ ਦੱਸਿਆ ਸੀ ਕਿ ਉਕਤ ਵਿਅਕਤੀਆਂ ਨੇ ਉਸ ਦਾ ਮਕਾਨ ਵੇਚਣ ਦੇ ਬਦਲੇ ਮਕਾਨ ਦੀ ਰਜਿਸਟਰੀ ਲੈ ਲਈ ਤੇ ਉਸਦੇ ਉੱਪਰ ਹੀ 37 ਲੱਖ ਰੁਪਏ ਦਾ ਲੋਨ ਕਰਵਾ ਲਿਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।