ਪਟਿਆਲਾ: ਪਟਿਆਲਾ ਚ ਕਾਂਗਰਸ ਦੇ ਜਰਨਲ ਸੈਕਟਰੀ ਕ੍ਰਿਸ਼ਨ ਸਿੰਗਲਾ ਤੇ ਜਾਨਲੇਵਾ ਹਮਲਾ,ਗੱਡੀ ਕੀਤੀ ਭੰਨਤੋੜ
ਪੂਰਾ ਮਾਮਲਾ ਤੁਹਾਨੂੰ ਦੱਸ ਦੇਣੇ ਹਾਂ ਕਿ ਇਹ ਸਾਰੀ ਘਟਨਾ ਪਟਿਆਲਾ ਦੇ ਡਕਾਲਾ ਰੋਡ ਤੇ ਵਾਪਰੀ ਹੈ ਜਿਥੇ ਕਾਂਗਰਸ ਦੇ ਪਟਿਆਲਾ ਤੋਂ ਜਰਨਲ ਸੈਕਟਰੀ ਕ੍ਰਿਸ਼ਨ ਸਿੰਗਲਾ ਆਪਣੇ ਘਰ ਤੋਂ ਨਿਜੀ ਕੰਮ ਲਈ ਪਟਿਆਲਾ ਦੀ ਪੰਜਾਬੀ ਯੂਨੀਵਰਸਟੀ ਵਿਖੇ ਜਾ ਰਹੇ ਸੀ ਲੇਕਿਨ ਜਦੋ ਉਹ ਆਪਣੇ ਘਰ ਦੀ ਗੱਲ ਤੋਂ ਬਾਹਰ ਨਿਕਲੇ ਤਾਂ ਕੁਝ ਨਕਾਬ ਪੋਸ਼ ਨੌਜਵਾਨ ਉੱਥੇ ਪਹੁੰਚਦੇ ਹਨ ਗੱਡੀ ਨੂੰ ਘੇਰ ਕੇ ਗੱਡੀ ਦੇ ਉੱਪਰ ਇੱਟਾਂ ਅਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਦੇ ਨੇ