ਅੰਮ੍ਰਿਤਸਰ 2: ਅੰਮ੍ਰਿਤਸਰ: ਗੁਰਦੁਆਰਾ ਸ਼ਹੀਦਗੰਜ ਸਾਹਿਬ ਨੂੰ ਮਿਲਿਆ ਕੰਪਿਊਟਰ ਟਰੈਕਟਰ, ਸੰਗਤ ਨੇ ਨਿਭਾਈ ਨਿਸ਼ਕਾਮ ਸੇਵਾ
ਅੰਮ੍ਰਿਤਸਰ ਦੇ ਗੁਰਦੁਆਰਾ ਸ੍ਰੀ ਸ਼ਹੀਦਗੰਜ ਸਾਹਿਬ ਵਿਖੇ ਇੱਕ ਸ਼ਰਧਾਲੂ ਪਰਿਵਾਰ ਵੱਲੋਂ ਲੰਗਰ ਦੀ ਸੇਵਾ ਲਈ ਕੰਪਿਊਟਰ ਟਰੈਕਟਰ ਅਤੇ ਟਰਾਲੀ ਭੇਟ ਕੀਤੀ ਗਈ। ਤੰਗ ਗਲੀਆਂ ਵਿੱਚ ਲੰਗਰ ਪਹੁੰਚਾਉਣ ਲਈ ਇਹ ਸੇਵਾ ਬਹੁਤ ਮਦਦਗਾਰ ਸਾਬਤ ਹੋਵੇਗੀ। ਸੇਵਾ ਕਰਨ ਵਾਲੇ ਪਰਿਵਾਰ ਨੇ ਆਪਣਾ ਨਾਮ ਗੁਪਤ ਰੱਖਿਆ ਹੈ।