ਸੰਗਰੂਰ: ਵਿਅਕਤੀ ਦੇ ਲਾਪਤਾ ਹੋਣ ਦੇ ਮਾਮਲੇ ਵਿਚ ਥਾਣਾ ਸਿਟੀ ਸੰਗਰੂਰ ਨੇ ਨਾਮਾਲੂਮ ਵਿਅਕਤੀ ਖਿਲਾਫ ਕੀਤਾ ਮੁਕਦਮਾ ਦਰਜ
ਅੱਜ ਪ੍ਰਾਪਤ ਹੋਈ ਕ੍ਰਾਈਮ ਸ਼ੀਟ ਅਨੁਸਾਰ ਥਾਣਾ ਸਿਟੀ ਸੰਗਰੂਰ ਵਿਖੇ ਮਾਮਲਾ ਦਰਜ ਹੋਇਆ। ਮਾਮਲਾ ਇਹ ਹੈ ਕਿ ਮੁੱਦਈ ਦਾ ਪਤੀ ਆਪਣੀ ਦੁਕਾਨ ਤੇ ਕਹਿ ਕੇ ਚਲਾ ਗਿਆ ਸੀ ਕਿ ਉਸਨੂੰ ਥੋੜਾ ਕੰਮ ਹੈ, ਪਰ 2-3 ਘੰਟੇ ਬਾਅਦ ਵੀ ਮੁੱਦਈ ਦਾ ਫੋਨ ਬੰਦ ਆ ਰਿਹਾ ਸੀ ਅਤੇ ਉਸਦੀ ਬਹੁਤ ਭਾਲ ਕੀਤੀ ਪਰ ਨਹੀਂ ਮਿਲਿਆ। ਜਿਸ ਕਰਕੇ ਥਾਣਾ ਸਿਟੀ ਸੰਗਰੂਰ ਦੀ ਪੁਲੀਸ ਨੇ ਵਿਅਕਤੀ ਦੇ ਲਾਪਤਾ ਹੋਣ ਦੇ ਮਾਮਲੇ ਵਿਚ ਮਾਮਲਾ ਦਰਜ ਕੀਤਾ।