ਗੜ੍ਹਸ਼ੰਕਰ: ਪਿੰਡ ਸੂੰਨੀ ਲਈ ਵੱਡਾ ਐਲਾਨ: ਵਿਕਾਸ ਕੰਮਾਂ ਲਈ 26 ਲੱਖ ਰੁਪਏ ਦੀ ਗ੍ਰਾਂਟ ਮਨਜ਼ੂਰ
ਪਿੰਡ ਸੂੰਨੀ ਵਿਖੇ ਲੋਕ ਮਿਲਣੀ ਦੌਰਾਨ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੌੜੀ ਨੇ ਪਿੰਡ ਦੇ ਵਿਕਾਸ ਲਈ 26 ਲੱਖ ਰੁਪਏ ਦੀ ਗ੍ਰਾਂਟ ਦਿੱਤੀ। ਮੌਕੇ 'ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਹਨਾਂ ਦਾ ਨਿਵਾਰਨ ਕੀਤਾ ਗਿਆ ਅਤੇ ਪੰਚਾਇਤ ਵੱਲੋਂ ਡਿਪਟੀ ਸਪੀਕਰ ਦਾ ਸਨਮਾਨ ਕੀਤਾ ਗਿਆ।