ਸੁਨਾਮ: ਬਡਰੁੱਖਾਂ ਪੁੱਲ ਨੇੜੇ ਸੜਕ ਹਾਦਸੇ ਦੌਰਾਨ ਸਾਬਕਾ ਸਰਪੰਚ ਬਡਰੁੱਖਾਂ ਦੀ ਮੌਤ
Sunam, Sangrur | Aug 5, 2024 ਨੈਸ਼ਨਲ ਹਾਈਵੇ ਤੇ ਬਡਰੁੱਖਾਂ ਪੁੱਲ ਨਜ਼ਦੀਕ ਸੜਕ ਹਾਦਸੇ ਦੌਰਾਨ ਸਾਬਕਾ ਸਰਪੰਚ ਬਡਰੁੱਖਾਂ ਦੀ ਮੌਤ ਹੋ ਜਾਣ ਦਾ ਸਮਾਂਚਾਰ ਪ੍ਰਾਪਤ ਹੋਇਆ ਬਡਰੁੱਖਾਂ ਪੁਲਿਸ ਨੇ ਦੱਸਿਆ ਕਿ ਸਾਬਕਾ ਸਰਪੰਚ ਸਾਈਕਲ ਤੇ ਖੇਤ ਜਾ ਰਿਹਾ ਸੀ ਜਿਉਂ ਹੀ ਉਹ ਸੜਕ ਪਾਰ ਕਰਨ ਲੱਗਾ ਤਾਂ ਚੰਡੀਗੜ੍ਹ ਵਾਲੀ ਸਾਈਡ ਤੋਂ ਬਰਨਾਲਾ ਜਾ ਰਹੀ ਇੱਕ ਸਵਿਫਟ ਕਾਰ ਨੇ ਫੇਟ ਮਾਰ ਦਿੱਤੀ ਇਸ ਹਾਦਸੇ ਵਿੱਚ ਮੌਕੇ ਤੇ ਹੀ ਸਰਪੰਚ ਦੀ ਮੌਤ ਹੋ ਗਈ ਪੁਲਿਸ ਨੇ ਮੁਕਦਮਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ