ਪਾਇਲ: ਨਾਨਕਪੁਰ ਜਗੇੜਾ ਕੋਲੋਂ ਕੈਂਟਰ ਡਰਾਈਵਰ ਤੇ ਕਲੀਨਰ ਗ੍ਰਿਫਤਾਰ, 40 ਕਿੱਲੋ ਭੁੱਕੀ ਬਰਾਮਦ
Payal, Ludhiana | Apr 11, 2024 ਥਾਣਾ ਮੁਖੀ ਮਨਜੀਤ ਸਿੰਘ ਨੇ ਸ਼ਾਮ ਕਰੀਬ 5 ਵਜੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਕਥਿਤ ਆਰੋਪੀਆਂ ਦੀ ਪਛਾਣ ਨਜ਼ੀਰ ਮੁਹੰਮਦ ਅਤੇ ਸਿਮਰਜੀਤ ਸਿੰਘ ਵਾਸੀ ਬਾਦਸ਼ਾਹਪੁਰ ਮੰਡਿਆਲਾ ਥਾਣਾ ਅਹਿਮਦਗੜ੍ਹ ਜ਼ਿਲ੍ਹਾ ਮਾਲੇਰਕੋਟਲਾ ਵਜੋਂ ਹੋਈ। ਏਐਸਆਈ ਸਤਪਾਲ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਨਾਕਾਬੰਦੀ ਦੌਰਾਨ ਇਹ ਗ੍ਰਿਫਤਾਰੀ ਕੀਤੀ। ਕੈਂਟਰ ਦੇ ਕੈਬਿਨ 'ਚੋਂ ਦੋ ਬੋਰੀਆਂ ਬਰਾਮਦ ਹੋਈਆਂ, ਜਿਨ੍ਹਾਂ 'ਚੋਂ 20-20 ਕਿਲੋ ਭੁੱਕੀ ਬਰਾਮਦ ਹੋਈ।