ਅੰਮ੍ਰਿਤਸਰ 2: ਅੰਮ੍ਰਿਤਸਰ ਮਕਬੂਲਪੁਰਾ ਫਲਾਈ ਓਵਰ ਹੇਠਾਂ ਪ੍ਰਵਾਸੀ ਵੱਲੋਂ ਨੌਜਵਾਨ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ, ਇਲਾਕਾ ਵਾਸੀਆਂ ਨੇ ਜਾਂਚ ਦੀ ਕੀਤੀ ਮੰਗ
ਅੰਮ੍ਰਿਤਸਰ ਦੇ ਮਕਬੂਲਪੁਰਾ ਚੁੰਗੀ ਨੇੜੇ ਫਲਾਈ ਓਵਰ ਹੇਠਾਂ ਇੱਕ ਪ੍ਰਵਾਸੀ ਵਿਅਕਤੀ ਨੇ ਨੌਜਵਾਨ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਹਮਲੇ ਤੋਂ ਬਾਅਦ ਉਹ ਵਿਅਕਤੀ ਪੁੱਲ ਹੇਠਾਂ ਸੁਰੰਗ ਵਿੱਚ ਵੜ ਗਿਆ। ਸਥਾਨਕ ਲੋਕਾਂ ਨੇ ਦੱਸਿਆ ਕਿ ਉਥੇ ਨਸ਼ੇ ਵਾਲੇ ਟੀਕੇ ਅਤੇ ਹੋਰ ਸਮਾਨ ਵੀ ਮਿਲਿਆ। ਰਾਹਗੀਰਾਂ ਨੇ ਪੁਲਿਸ ਤੋਂ ਇਲਾਕੇ ਦੀ ਤੁਰੰਤ ਜਾਂਚ ਦੀ ਮੰਗ ਕੀਤੀ ਹੈ।