ਬਠਿੰਡਾ: ਨਸ਼ਾ ਪ੍ਰਭਾਵਿਤ 20 ਪਿੰਡਾਂ ਦੇ ਨੌਜਵਾਨਾਂ ਲਈ ਖੇਡ ਮੁਕਾਬਲੇ, ਜਿੱਤਣ ਵਾਲਿਆਂ ਨੂੰ ਮਿਲਣਗੇ ਨਕਦ ਇਨਾਮ
ਪੰਜਾਬ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ 2.0' ਮੁਹਿੰਮ ਤਹਿਤ 20 ਪਿੰਡਾਂ ਦੇ ਨੌਜਵਾਨਾਂ ਲਈ ਖੇਡ ਮੁਕਾਬਲੇ ਕਰਵਾਏ ਜਾਣਗੇ। 14 ਤੋਂ 16 ਨਵੰਬਰ ਤੱਕ ਕਲੱਸਟਰ ਪੱਧਰ 'ਤੇ ਅਤੇ 22-23 ਨਵੰਬਰ ਨੂੰ ਭੋਖੜਾ ਵਿਖੇ ਫਾਈਨਲ ਹੋਵੇਗਾ। ਜੇਤੂ ਟੀਮਾਂ ਨੂੰ 51, 31 ਅਤੇ 21 ਹਜ਼ਾਰ ਰੁਪਏ ਦੇ ਇਨਾਮ ਦਿੱਤੇ ਜਾਣਗੇ।