ਮੋਗਾ: ਅੰਮ੍ਰਿਤਸਰ ਰੋਡ 'ਤੇ ਹੋਟਲ ਨੂੰ ਬੰਦ ਕਰਾਉਣ ਲਈ ਮੁਹੱਲਾ ਨਿਵਾਸੀ ਅਤੇ ਹੋਟਲ ਠੇਕੇਦਾਰ ਦੀ ਹੋਈ ਲੜਾਈ, ਘਟਨਾ ਸੀਸੀਟੀਵੀ ਵਿੱਚ ਹੋਈ ਕੈਦ
ਅੰਮ੍ਰਿਤਸਰ ਰੋਡ 'ਤੇ ਬਣੇ ਇੱਕ ਹੋਟਲ ਨੂੰ ਬੰਦ ਕਰਵਾਉਣ ਨੂੰ ਲੈ ਕੇ ਮੁਹੱਲਾ ਨਿਵਾਸੀਆਂ ਅਤੇ ਹੋਟਲ ਠੇਕੇਦਾਰ ਦੇ ਵਿੱਚ ਲੜਾਈ ਹੋ ਗਈ ਸੀ, ਜਿਸ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਮੁੱਹਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਹੋਟਲ ਵਿੱਚ ਦੇਹ ਵਪਾਰ ਵਰਗੇ ਗਲਤ ਕੰਮ ਕਰਵਾਏ ਜਾਂਦੇ ਹਨ, ਜਿਸ ਨੂੰ ਲੈ ਕੇ ਹੋਟਲ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।