ਮੋਗਾ: ਅਨਾਜ ਮੰਡੀ ਵਿੱਚ ਸਵੇਰੇ ਹੀ ਪਿਆ ਠੇਕੇਦਾਰ ਅਤੇ ਸਬਜ਼ੀ ਵਿਕਰੇਤਾ ਦੇ ਵਿੱਚ ਰੌਲਾ, ਮੰਡੀ ਦਾ ਗੇਟ ਕੀਤਾ ਗਿਆ ਬੰਦ
ਅਨਾਜ ਮੰਡੀ ਵਿਖੇ ਪਰਚੀ ਦਾ ਰੇਟ ਵਧਣ ਤੇ ਸਬਜ਼ੀ ਵਿਕਰੇਤਾ ਅਤੇ ਠੇਕੇਦਾਰ ਵਿਚ ਰੌਲਾ ਪੈ ਗਿਆ। ਠੇਕੇਦਾਰ ਦਾ ਕਹਿਣਾ ਹੈ ਕਿ ਮਾਰਕੀਟ ਕਮੇਟੀ ਵੱਲੋਂ ਠੇਕਾ ਵਧਾਇਆ ਗਿਆ ਜਿਸ ਕਰਕੇ ਉਸ ਵੱਲੋਂ ਪਰਚੀ ਦਾ ਰੇਟ ਵਧਾਇਆ ਗਿਆ ਹੈ। ਉਥੇ ਹੀ ਸਬਜ਼ੀ ਵਿਕਰੇਤਾ ਵੱਲੋਂ ਪੁਰਾਣੇ ਰੇਟ ਤੇ ਪਰਚੀ ਕੱਟਣ ਦੀ ਮੰਗ ਕੀਤੀ ਗਈ ਜਿਸ ਕਰਕੇ ਸਬਜ਼ੀ ਵਿਕਰੇਤਾ ਨੇ ਮੰਡੀ ਦਾ ਗੇਟ ਬੰਦ ਕਰ ਦਿੱਤਾ।