ਬਲਾਚੌਰ: ਬਲਾਚੌਰ ਵਿਖੇ ਘਰ ਵਿੱਚ ਦਿਨ ਦਿਹਾੜੇ ਚੋਰੀ ਦੀ ਹੋਈ ਵਾਰਦਾਤ ,ਗਹਿਣੇ ਤੇ ਨਕਦੀ ਚੋਰੀ ਕਰਕੇ ਚੋਰ ਹੋਇਆ ਫਰਾਰ
ਬਲਾਚੌਰ ਸ਼ਹਿਰ ਦੇ ਭੱਦੀ ਰੋਡ 'ਤੇ ਪੁਰਾਣੇ ਵਾਰਡ ਨੰਬਰ 3 ਨੇੜੇ ਜੇ.ਕੇ. ਸੈਣੀ ਪੈਲਸ ਬਲਾਚੌਰ ਨਜ਼ਦੀਕ ਅਜੇ ਕੁਮਾਰ ਦੇ ਘਰ ਵਿੱਚ ਚੋਰਾਂ ਦੇ ਵਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ । ਚੋਰ ਅਲਮਾਰੀ ਦਾ ਲਾਕਰ ਤੋੜ ਕੇ ਉਸ ਵਿੱਚੋਂ ਲਗਭਗ 17 ਹਜਾਰ ਰੁਪਏ ਦੀ ਨਗਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰਕੇ ਫਰਾਰ ਹੋ ਗਿਆ।