ਫਿਲੌਰ: ਗੰਨਾ ਪਿੰਡ ਵਿਖੇ ਪੁਲਿਸ ਨੇ ਇੱਕ ਮਹਿਲਾ ਨਸ਼ਾ ਤਸਕਰ ਦੇ ਘਰ 'ਤੇ ਚਲਾਇਆ ਪੀਲਾ ਪੰਜਾ, ਪੰਚਾਇਤੀ ਜਮੀਨ ਨੂੰ ਵੀ ਛੁਡਾਇਆ
ਫਲੋੜ ਦੇ ਗੰਨਾ ਪਿੰਡ ਵਿਖੇ ਪੁਲਿਸ ਨੇ ਇੱਕ ਮਹਿਲਾ ਨਸ਼ਾ ਤਸਕਰ ਦੇ ਘਰ ਤੇ ਪੀਲਾ ਪੰਜਾ ਚਲਾਇਆ ਗਿਆ। ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਵੱਲੋਂ ਪੰਚਾਇਤੀ ਜਮੀਨ ਤੇ ਵੀ ਕਬਜ਼ਾ ਕੀਤਾ ਹੋਇਆ ਸੀ। ਜਿਸ ਨੂੰ ਛੁਡਾਇਆ ਗਿਆ ਅਤੇ ਉਹਨਾਂ ਨੇ ਕਿਹਾ ਸੀ ਕਿ ਮਹਿਲਾ ਦੇ ਉੱਪਰ ਨਸ਼ਾ ਤਸਕਰੀ ਦੇ ਤਿੰਨ ਮਾਮਲੇ ਦਰਜ ਹੋ ਚੁੱਕੇ ਹਨ। ਜਿਸ ਦੇ ਤਹਿਤ ਇਸ ਦੇ ਉੱਪਰ ਕਾਰਵਾਈ ਕੀਤੀ ਗਈ ਹੈ।