ਸੰਗਰੂਰ ਜ਼ਿਲ੍ਹੇ ਦੇ ਪਿੰਡ ਕੌਹਰੀਆਂ ਵਿੱਚ ਪਿਛਲੇ ਕਰੀਬ 70 ਸਾਲਾਂ ਤੋਂ ਸਿੰਚਾਈ ਦੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਕਿਸਾਨ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੀ ਹੈ। ਪਿੰਡ ਦੇ ਕਿਸਾਨਾਂ ਮੁਤਾਬਕ, ਉਨ੍ਹਾਂ ਕੋਲ ਖੇਤਾਂ ਦੀ ਸਿੰਚਾਈ ਲਈ ਪਾਣੀ ਦਾ ਕੋਈ ਪੱਕਾ ਪ੍ਰਬੰਧ ਨਹੀਂ ਸੀ। ਦੂਜਿਆਂ ਤੋਂ ਪਾਣੀ ਲੈਣ ਲਈ ਵੀ ਪ੍ਰਤੀ ਕਿੱਲਾ 200 ਰੁਪਏ ਪ੍ਰਤੀ ਘੰਟਾ ਤੱਕ ਖ਼ਰਚ ਕਰਨਾ ਪੈਂਦਾ ਸੀ, ਜਿਸ ਕਾਰਨ ਖੇਤੀ ਕਰਨਾ ਮੁਸ਼ਕਲ ਹੋ ਰਿਹਾ ਸੀ।
ਇਸ ਸਮੱਸਿਆ ਨੂੰ ਦੇਖਦਿਆਂ ਸੰਤ ਰਾਮਪਾਲ ਜੀ ਮਹਾਰਾਜ ਵੱਲੋਂ ਪਿੰਡ ਦੇ ਕਰੀਬ 80 ਕਿਸਾਨ ਪਰਿਵਾਰਾਂ ਦੀ ਸਹੂਲਤ ਲਈ 2 ਟਿਊਬਵੈੱਲ ਲਗਵਾਏ ਗਏ ਹਨ। ਇਸ ਉਪਰਾਲੇ ਨਾਲ ਕਿਸਾਨਾਂ ਨੂੰ ਸਿੰਚਾਈ ਲਈ ਪਾਣੀ ਦੀ ਸਹੂਲਤ ਮਿਲੀ ਹੈ। ਲੰਮੇ ਸਮੇਂ ਤੋਂ ਚੱਲੀ ਆ ਰਹੀ ਸਮੱਸਿਆ ਦਾ ਹੱਲ ਹੋਣ 'ਤੇ ਕਿਸਾਨਾਂ ਨੇ ਖੁਸ਼ੀ ਪ੍ਰਗਟ ਕਰਦਿਆਂ ਸੰਤ ਰਾਮਪਾਲ ਜੀ ਮਹਾਰਾਜ ਦਾ ਧੰਨਵਾਦ ਕੀਤਾ।