ਨਕੋਦਰ: ਗ੍ਰੀਸ 'ਚ ਕਤਲ ਹੋਏ ਦੋ ਸਕੇ ਭਰਾਵਾਂ ਦੀਆਂ ਮ੍ਰਿਤਕ ਦੇਹਾਂ ਪਿੰਡ ਪਹੁੰਚੀਆਂ, ਪਰਿਵਾਰ 'ਚ ਮਾਤਮ
ਗ੍ਰੀਸ ਵਿੱਚ ਕਤਲ ਕੀਤੇ ਗਏ ਪਿੰਡ ਤਲਵੰਡੀ ਸੰਘੇੜਾ ਦੇ ਦੋ ਭਰਾਵਾਂ ਦੀਆਂ ਮ੍ਰਿਤਕ ਦੇਹਾਂ ਅੱਜ ਪੰਜਾਬ ਪਹੁੰਚ ਗਈਆਂ। 3 ਨਵੰਬਰ ਨੂੰ ਉਨ੍ਹਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਹੋਇਆ ਸੀ। ਪਰਿਵਾਰ ਨੇ ਰਿਸ਼ਤੇਦਾਰ ਸੰਦੀਪ ਸਿੰਘ 'ਤੇ ਕਤਲ ਦੇ ਗੰਭੀਰ ਦੋਸ਼ ਲਗਾਏ ਹਨ ਅਤੇ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।