ਖਡੂਰ ਸਾਹਿਬ: ਫਤਿਆਬਾਦ ਵਿੱਚ ਛੇਵੀਂ ਵਾਰੀ ਫਿਰੌਤੀ ਮੰਗ ‘ਤੇ ਖੁਰਾਣਾ ਸ਼ੋਅ ਰੂਮ ‘ਤੇ ਗੋਲੀਬਾਰੀ
ਫਤਿਆਬਾਦ ਦੇ ਖੁਰਾਣਾ ਸ਼ੋਅ ਰੂਮ 'ਤੇ ਵਾਪਰੀ ਛੇਵੀਂ ਵਾਰੀ ਗੋਲੀਬਾਰੀ ਦੀ ਘਟਨਾ ਨੇ ਦੁਕਾਨਦਾਰਾਂ ਵਿਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਪੁਲੀਸ ਨੇ ਸੁਰੱਖਿਆ ਦੀ ਮੀਟਿੰਗ ਕੀਤੀ ਪਰ ਕਾਰੋਬਾਰੀ ਅਸਫ਼ਲ ਮੰਨ ਰਹੇ ਨੇ। ਡੀਐਸਪੀ ਹਰਿੰਦਰ ਸਿੰਘ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਵਪਾਰੀਆਂ ਨੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।