ਨਵਾਂਸ਼ਹਿਰ: ਪਿੰਡ ਭੰਗਲ ਕਲਾਂ ਤੋਂ ਇੱਕ ਵਿਅਕਤੀ ਨੂੰ 12 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਸਦਰ ਪੁਲਿਸ ਨੇ ਕੀਤਾ ਕਾਬੂ
ਸਦਰ ਥਾਣਾ ਨਵਾਂ ਸ਼ਹਿਰ ਦੇ ਏਐਸਆਈ ਪਰਮਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਸਾਥੀ ਕਰਮਚਾਰੀਆਂ ਦੇ ਨਾਲ ਕਰਿਆਮ ਵੱਲ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਭੰਗਲ ਕਲਾਂ ਗੇਟ ਕੋਲ ਪੁੱਜੀ ਤਾਂ ਗੇਟ ਕੋਲ ਇੱਕ ਮੋਨਾ ਨੌਜਵਾਨ ਇੱਕ ਵਜਨਦਾਰ ਥੈਲਾ ਪਲਾਸਟਿਕ ਲੈ ਕੇ ਖੜਾ ਦਿਖਾਈ ਦਿੱਤਾ। ਥੈਲੇ ਦੀ ਤਲਾਸ਼ੀ ਲੈਣ ਤੇ ਉਸ ਵਿੱਚੋਂ 12 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਹੋਈਆ। ਉਕਤ ਆਰੋਪੀ ਨੂੰ ਕਾਬੂ ਕਰ ਲਿਆ ਗਿਆ।