ਪਟਿਆਲਾ: ਵਿਜੀਲੈਂਸ ਕਰਮਚਾਰੀਆਂ ਦੇ ਨਾਮ 'ਤੇ 2,50,000 ਰੁਪਏ ਰਿਸ਼ਵਤ ਲੈਣ ਵਾਲੇ ਦੋ ਆਮ ਵਿਅਕਤੀ ਵਿਜੀਲੈਂਸ ਬਿਊਰੋ ਪਟਿਆਲਾ ਵੱਲੋਂ ਗ੍ਰਿਫਤਾਰ
ਵਿਜੀਲੈਂਸ ਬਿਊਰੋ ਪਟਿਆਲਾ ਨੇ ਭਰਿਸ਼ਟਾਚਾਰ ਦੇ ਖਿਲਾਫ ਛੇੜੀ ਮੁਹਿੰਮ ਦੇ ਤਹਿਤ ਅਰਨੇਟੂ ਦੇ ਜਗਸੀਰ ਦੀ ਸ਼ਿਕਾਇਤ ਉੱਤੇ 2 ਵਿਅਕਤੀਆਂ ਨੂੰ ਵਿਜੀਲੈਂਸ ਦੇ ਵਿੱਚ ਹੀ ਚੱਲ ਰਹੇ ਕੇਸ ਦੇ ਵਿੱਚ ਬਚਾਉਣ ਦੇ ਬਦਲੇ ਢਾਈ ਲੱਖ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਹੈ। ਫੜੇ ਗਏ ਵਿਅਕਤੀਆਂ ਦੀ ਪਛਾਣ ਪਰਮਜੀਤ ਸਿੰਘ ਵਾਸੀ ਪਿੰਡ ਡਰੌਲੀ ਅਤੇ ਸਾਹਿਲ ਗੋਇਲ ਵਾਸੀ ਪਟਿਆਲਾ ਦੇ ਵਿੱਚ ਹੋਈ ਹੈ।