ਮੋਗਾ: ਮੋਗਾ ਵਿੱਚ ਸਵਾਈਨ ਫਲੂ ਦੇ 6 ਮਰੀਜ਼, 1 ਦੀ ਮੌਤ ਤੇ 4 ਬੈੱਡ ਆਈਸੋਲੇਸ਼ਨ ਸੈਂਟਰ ਤਿਆਰ
ਮੋਗਾ ਜ਼ਿਲ੍ਹੇ ਵਿੱਚ ਸਵਾਈਨ ਫਲੂ ਦੇ 6 ਮਾਮਲੇ ਸਾਹਮਣੇ ਆਏ ਹਨ, ਜਿਸ ਵਿੱਚੋਂ ਇੱਕ ਮਰੀਜ਼ ਦੀ ਮੌਤ ਹੋ ਗਈ ਹੈ। ਸਰਕਾਰੀ ਹਸਪਤਾਲ ਵਿੱਚ ਗੰਭੀਰ ਮਰੀਜ਼ਾਂ ਲਈ 4 ਬੈੱਡ ਦਾ ਆਈਸੋਲੇਸ਼ਨ ਸੈਂਟਰ ਬਣਾਇਆ ਗਿਆ ਹੈ। ਸਿਹਤ ਵਿਭਾਗ ਨੇ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।