ਨਕੋਦਰ: ਨਕੋਦਰ ਦੇ ਪ੍ਰਾਚੀਨ ਸ਼ਿਵਾਲੀਆਂ ਮੰਦਿਰ ਵਿਖੇ ਹੋਇਆ ਤੁਲਸੀ ਵਿਆਹ
ਨਕੋਦਰ ਦੇ ਪ੍ਰਾਚੀਨ ਸ਼ਿਵਾਲੀਆਂ ਮੰਦਿਰ ਵਿਖੇ ਮਹੰਤ ਬਾਵਨ ਦਾਸ ਜੀ ਦੀ ਅਗਵਾਈ ਹੇਠ ਤੁਲਸੀ ਵਿਆਹ ਦਾ ਆਯੋਜਨ ਕੀਤਾ ਗਿਆ। ਇਸ ਧਾਰਮਿਕ ਸਮਾਗਮ ਵਿੱਚ ਸ਼ਰਧਾਲੂਆਂ ਨੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਅਤੇ ਰੀਤੀ-ਰਿਵਾਜਾਂ ਨਾਲ ਰਸਮਾਂ ਪੂਰੀਆਂ ਕੀਤੀਆਂ।