ਪਟਿਆਲਾ: ਕਮਾਂਡੋ ਕੰਪਲੈਕਸ ਕੋਲ ਬੱਸ ਹੇਠ ਆਏ ਵਿਅਕਤੀ ਦੀ ਮੌਤ ,ਪੁਲਿਸ ਦੇ ਵੱਲੋਂ ਬੱਸ ਚਾਲਕ ਦੇ ਖਿਲਾਫ ਮਾਮਲਾ ਦਰਜ।
ਦਲਜੀਤ ਸਿੰਘ ਵਾਸੀ ਪਿੰਡ ਕੌਲੀ ਨੇ ਥਾਣਾ ਸਦਰ ਦੇ ਵਿੱਚ ਸ਼ਿਕਾਇਤ ਦਰਜ ਕਰਾਈ ਕਿ ਪਿਛਲੇ ਦਿਨੀ ਉਹ ਕਮਾਂਡੋ ਕੰਪਲੈਕਸ ਰਾਜਪੁਰਾ ਰੋਡ ਜਾ ਰਿਹਾ ਸੀ ,ਤਾਂ ਇੱਕ ਸੜਕ ਪਾਰ ਕਰਦੇ ਅਣਪਛਾਤੇ ਵਿਅਕਤੀ ਨੂੰ ਬੱਸ ਨੇ ਟੱਕਰ ਮਾਰ ਦਿੱਤੀ ,ਤੇ ਫਰਾਰ ਹੋ ਗਿਆ ਤੇ ਇਲਾਜ ਦੇ ਦੌਰਾਨ ਉਕਤ ਵਿਅਕਤੀ ਦੀ ਮੌਤ ਹੋ ਗਈ। ਇਸ ਉਪਰੰਤ ਥਾਣਾ ਸਦਰ ਪੁਲਿਸ ਨੇ ਅਣਪਛਾਤੇ ਬੱਸ ਚਾਲਕ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।