ਪਟਿਆਲਾ: ਪ੍ਰੇਮ ਨਗਰ ਇਲਾਕੇ ਦੇ ਵਿੱਚ ਔਰਤ ਦੇ ਘਰ ਨੂੰ ਅੱਗ ਲਗਾ ਕੇ ਇੱਕ ਵਿਅਕਤੀ ਹੋਇਆ ਫਰਾਰ, ਲੱਖਾਂ ਦਾ ਨੁਕਸਾਨ।
ਪ੍ਰੇਮ ਨਗਰ ਵਾਸੀ ਸਤਨਾਮ ਕੌਰ ਨੇ ਪੁਲਿਸ ਸ਼ਿਕਾਇਤ ਦਰਜ ਕਰਾਈ ਸੀ ਕਿ ਪਿਛਲੇ ਦਿਨੀ ਰਾਜਵਿੰਦਰ ਨਿਵਾਸੀ ਪਟਿਆਲਾ ਉਸ ਦੇ ਘਰ ਦੇ ਵਿੱਚ ਜ਼ਬਰਦਸਤੀ ਅੱਗ ਲਗਾ ਕੇ ਬਿਨਾਂ ਨੰਬਰੀ ਮੋਟਰਸਾਈਕਲ ਤੇ ਫਰਾਰ ਹੋ ਗਿਆ ਜਿਸ ਕਾਰਨ ਅੱਗ ਦੇ ਵਿੱਚ ਉਸਦੇ 40 ਹਜਾਰ ਰੁਪਏ, ਪਾਸਪੋਰਟ, ਮਕਾਨ ਦੀ ਰਜਿਸਟਰੀ ਅਤੇ ਸੋਨੇ ਚਾਂਦੀ ਦੇ ਗਹਿਣੇ ਦੇ ਨਾਲ ਹੋਰ ਸਮਾਨ ਸੜ ਕੇ ਸੁਆਹ ਹੋ ਗਿਆ ।ਪੁਲਿਸ ਨੇ ਵਿਅਕਤੀ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਉਸਦੀ ਤਲਾਸ਼ ਸ਼ੁਰੂ ਕਰ ਦਿਤੀ ਹੈ।