ਸੰਗਰੂਰ: ਜ਼ਿਲ੍ਹੇ 'ਚ ਹੁਣ ਤੱਕ ਵੱਖ-ਵੱਖ ਕੇਸਾਂ 'ਚ ਸ਼ਾਮਲ 100 ਤੋਂ ਵੱਧ ਭਗੌੜੇ ਕਾਬੂ- ਸਰਤਾਜ ਸਿੰਘ ਚਹਿਲ, ਜ਼ਿਲਾ ਪੁਲਿਸ ਮੁਖੀ
ਸੰਗਰੂਰ ਲੋਕ ਸਭਾ ਚੋਣਾਂ ਦੇ ਮਾਹੌਲ ਨੂੰ ਠੀਕ ਅਤੇ ਸੁਖਾਵਾਂ ਰੱਖਣ ਲਈ ਜ਼ਿਲ੍ਹਾ ਪੁਲਿਸ ਵੱਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਹਿਲ ਨੇ ਦੱਸਿਆ ਕਿ ਹੁਣ ਤੱਕ ਵੱਖ- ਵੱਖ ਕੇਸਾਂ ਵਿੱਚ 100 ਤੋਂ ਵਧ ਭਗੌੜੇ ਅਤੇ ਕੁਝ ਪੈਰੋਲ ਤੋੜਨ ਵਾਲੇ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ।