ਮਲੋਟ: ਕਲਕੱਤਾ ਜਬਰ ਜਨਾਹ ਦੀ ਸ਼ਿਕਾਰ ਡਾਕਟਰ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਬਾਰ ਰੂਮ 'ਚ ਵਕੀਲ ਭਾਈਚਾਰੇ ਦੀ ਮੀਟਿੰਗ ਵਿੱਚ ਘਟਨਾ ਦੀ ਕੀਤੀ ਗਈ ਨਿੰਦਾ
Malout, Muktsar | Aug 20, 2024 ਅੱਜ ਕੋਲਕੱਤਾ ਜਬਰ ਜ਼ਿਨਾਹ ਦੀ ਸ਼ਿਕਾਰ ਡਾਕਟਰ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਅਤੇ ਇਸ ਮੰਦਭਾਗੀ ਘਟਨਾ ਦੇ ਵਿਰੋਧ ਵਿੱਚ ਮਲੋਟ ਬਾਰ ਐਸੋਸ਼ੀਏਸ਼ਨ ਦੀ ਬਾਰ ਰੂਮ ਵਿੱਚ ਹੋਈ ਮੀਟਿੰਗ ਵਿਚ ਇਸ ਘਟਨਾ ਦੀ ਪੁਰਜੋਰ ਨਿੰਦਾ ਕੀਤੀ ਗਈ। ਬੁਲਾਰਿਆਂ ਨੇ ਸੰਬੋਧਨ ਵਿੱਚ ਵਿਚਾਰ ਰੱਖੇ ਕਿ ਇਸ ਤਰ੍ਹਾਂ ਆਪਣੇ ਦੇਸ਼ ਵਿਚ ਹੋ ਰਹੀਆਂ ਔਰਤਾਂ ਨਾਲ ਬਦਸਲੂਕੀਆਂ ਨੂੰ ਰੋਕਣ ਲਈ ਜਿੱਥੇ ਕਾਨੂੰਨ ਦੇ ਖੌਫ ਦੀ ਲੋੜ ਹੈ, ਉੱਥੇ ਸਮਾਜਿਕ ਜਿੰਮੇਦਾਰੀ ਤੋ ਵੀਮੂੰਹ ਨਹੀਂ ਮੋੜਿਆ ਜਾ ਸਕਦਾ।