ਮਲੋਟ: ਪਿੰਡ ਦਾਨੇਵਾਲਾ ਦੇ ਗੁਰੂਦੁਆਰਾ ਸ੍ਰੀ ਚਰਨਕਮਲ ਭੋਰਾ ਸਾਹਿਬ ਵਿਖੇ ਰੱਖੜ ਪੁੰਨਿਆ 'ਤੇ ਧਾਰਮਿਕ ਸਮਾਗਮ ਕਰਵਾਇਆ
Malout, Muktsar | Aug 19, 2024 ਭੈਣ ਭਰਾ ਦੇ ਪਵਿੱਤਰ ਦਿਹਾੜਾ ਰੱਖੜੀ ਦੇ ਤਿਉਹਾਰ ਮੌਕੇ ਰੱਖੜ ਪੁਨਿਆ ਤੇ ਪੂਰਨਮਾਸ਼ੀ ਤੇ ਮਲੌਟ ਦੇ ਨਜ਼ਦੀਕ ਪਿੰਡ ਦਾਨੇਵਾਲਾ ਦੇ ਗੁਰੂਦੁਆਰਾ ਸ੍ਰੀ ਚਰਨਕਮਲ ਭੋਰਾ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ ਜਿੱਥੇ ਇਲਾਕੇ ਦੀਆਂ ਸੰਗਤਾਂ ਨੇ ਹਾਜਰੀ ਭਰੀ ਉਥੇ ਰਾਗੀ ਸਿੰਘ ਜਥਿਆਂ ਵਲੋਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਇਸ ਮੌਕੇ ਗੁਰੂ ਘਰ ਦੇ ਮੁੱਖ ਸੇਵਾਦਾਰ ਬਾਬਾ ਬਲਜੀਤ ਸਿੰਘ ਨੇ ਸੰਗਤਾਂ ਨੂੰ ਜੀ ਆਇਆਂ ਆਖਿਆ।