ਮਲੋਟ: ਸੋਮਾ ਗੋਦਾਮ ਨੇੜੇ ਅਣਪਛਾਤੇ ਵਿਅਕਤੀ ਦੀ ਮਿਲੀ ਲਾਸ਼
Malout, Muktsar | Aug 21, 2024 ਬੁੱਧਵਾਰ ਸਵੇਰੇ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਲੋਟ-ਅਬੋਹਰ ਰੇਲਵੇ ਟਰੈਕ ਨਜ਼ਦੀਕ ਸੋਮਾ ਗੋਦਾਮ ਕੋਲ ਮਿਲੀ। ਜਿਸ ਦੀ ਸੂਚਨਾ ਮਿਲਣ ’ਤੇ ਰੇਲਵੇ ਚੌਂਕੀ ਇੰਚਾਰਜ ਹੀਰਾ ਸਿੰਘ ਸਮੇਤ ਪੁਲਸ ਮੁਲਾਜਮ ਬਲਜਿੰਦਰ ਸਿੰਘ, ਜਤਿੰਦਰਪਾਲ ਸਿੰਘ ਨੇ ਮੌਕੇ ਤੇ ਪਹੁੰਚ ਕੇ ਜੈ ਮਾਂ ਅੰਗੂਰੀ ਦੇਵੀ ਸਮਾਜਸੇਵੀ ਸੰਸਥਾ ਦੇ ਮੈਂਬਰ ਧਰਮਿੰਦਰ ਸ਼ਰਮਾ ਅਤੇ ਸ਼ੰਭੂ ਮੰਡਲ ਦੇ ਸਹਿਯੋਗ ਨਾਲ ਲਾਸ਼ ਦੀ ਦੀ ਪਹਿਚਾਣ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰੱਖਵਾ ਦਿੱਤਾ।